ਆਧਾਰ ਕਾਰਡ ਅਪਡੇਟ ਵਿੱਚ ਹੋਈ ਦੇਰੀ ਤਾਂ ਦੇਣੀ ਪਵੇਗੀ ਫੀਸ
ਨਵੀਂ ਦਿੱਲੀ, 10 ਦਸੰਬਰ (ਜਸਵਿੰਦਰ ਸਿੰਘ ਬਿੱਟਾ)- ਇਸ ਸਾਲ ਆਖਰੀ ਮਹੀਨੇ ਦਸੰਬਰ ਨੂੰ ਖਤਮ ਹੋਣ ਵਿੱਚ ਹੁਣ 21 ਦਿਨ ਬਾਕੀ ਹਨ। ਇਸ ਦੌਰਾਨ ਕਈ ਅਜਿਹੇ ਵਿੱਤੀ ਕੰਮ ਹਨ, ਜਿਹਨਾਂ ਨੂੰ ਪੂਰਾ ਕਰਨ ਦੀ ਸਮਾਂਸੀਮਾ ਵੀ ਖਤਮ ਹੋਣ ਵਾਲੀ ਹੈ। ਇਹਨਾਂ ਕੰਮਾਂ ਵਿੱਚ ਆਈ.ਟੀ.ਆਰ ਭਰਨ ਤੋਂ ਲੈ ਕੇ ਆਧਾਰ ਵਿੱਚ ਅਪਡੇਟ ਸ਼ਾਮਲ ਹੈ।
14 ਦਸੰਬਰ ਤੱਕ ਮੁਫਤ ਅਪਡੇਟ ਕਰਨ ਦਾ ਮੌਕਾ : ਜਿਹਨਾਂ ਦੇ ਆਧਾਰ ਕਾਰਡ ਸਾਲ ਪੁਰਾਣੇ ਹਨ, ਉਹ ਸਾਰੇ ਲੋਕ ਇਸ 14 ਦਸੰਬਰ ਤੱਕ ਮੁਫਤ ਵਿੱਚ ਅਪਡੇਟ ਕਰਵਾ ਸਕਦੇ ਹਨ। ਅਪਡੇਟ ਪ੍ਰਕਿਰਿਆ ਵਿੱਚ ਨਾਮ, ਪਤਾ, ਜਨਮਮਿਤੀ ਅਤੇ ਫੋਟੋ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਇਸਦੇ ਲਈ ਆਧਾਰ ਪੋਰਟਲ, (myaadhaar.uidai.gov.in) ਤੇ ਜਾਣਾ ਹੋਵੇਗਾ। ਤਹਿ ਮਿਤੀ ਦੇ ਬਾਅਦ ਅਪਡੇਟ ਕਰਵਾਉਣ ਤੇ ਆਧਾਰ ਕਾਰਡ ਸੈਂਟਰ ਵਿੱਚ ਜਾਣਾ ਹੋਵੇਗਾ, ਜਿੱਥੇ 50 ਰੁਪਏ ਨਿਰਧਾਰਿਤ ਫੀਸ ਦੇਣੀ ਹੋਵੇਗੀ। ਬਾਇਓਮੈਟ੍ਰਿਕ ਜਾਣਕਾਰੀ ਵਿੱਚ ਬਦਲਾਅ ਦੇ ਲਈ 100 ਰੁਪਏ ਦੇਣੇ ਹੋਣਗੇ।
ਪੀ.ਐਫ ਖਾਤੇ ਨੂੰ ਲਿੰਕ ਕਰੋਂ
ਪ੍ਰਾਈਵੇਟ ਖੇਤਰ ਦੇ ਨਵੇਂ ਕਰਮਚਾਰੀਆਂ ਨੂੰ ਆਪਣਾ ਪੀਐਫ ਯੂ.ਏ.ਐਨ ਨੰਬਰ 15 ਦਸੰਬਰ ਤੱਕ ਅਪਡੇਟ ਕਰਨਾ ਹੋਵੇਗਾ। ਇਸਦੇ ਲਈ ਯ.ਏ.ਐਨ ਅਤੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰੋਂ। ਇਸਦੇ ਲਈ ਈ.ਪੀ.ਐਫ.ਓ ਦੇ ਪੋਰਟਲ ਤੇ ਜਾਓ।
ਪੈਡਿੰਗ ਰਿਟਰਨ ਜ਼ਰੂਰ ਭਰੋਂ
ਜੇਕਰ ਕੋਈ ਟੈਕਸਦਾਤਾ ਵਿੱਤੀ ਸਾਲ 2023-24 ਦੇ ਲਈ ਟੈਕਸ ਰਿਟਰਨ ਭਰਨ ਤੋਂ ਰਹਿ ਗਿਆ ਹੈ ਤਾਂ ਉਸਦੇ ਕੋਲ 31 ਦਸੰਬਰ ਤੱਕ ਦਾ ਸਮਾਂ ਹੈ। ਉਹ ਆਪਣੀ ਰਿਟਰਨ ਭਰ ਸਕਦਾ ਹੈ। ਇਸਦੇ ਲਈ ਤਹਿ ਜੁਰਮਾਨਾ ਦੇਣ ਹੋਵੇਗਾ।









