ਐਡਮਿੰਟਨ ’ਚ ਕਰਵਾਏ ਜਾ ਰਹੇ 10ਵੇਂ ਤਿੰਨ ਰੋਜ਼ਾ ਇੰਡੀਅਨ ਫਿਲਮ ਫੈਸਟੀਵਲ ’ਚ ਸ਼ਾਮਲ ਹੋਣ ਲਈ ਅੱਜ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਐਡਮਿੰਟਨ ਪੁੱਜੇ। ਪ੍ਰੈੱਸ ਕਾਨਫਰੰਸ ਦੌਰਾਨ ਸਵਾਲਾਂ ਨੇ ਜਵਾਬ ਦਿੰਦਿਆਂ ਸ਼ਬਾਨਾ ਆਜ਼ਮੀ ਨੇ ਰੈਸਲਰ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਲਈ ਅਯੋਗ ਕਰਾਰ ਦਿੱਤੇ ਜਾਣ ’ਤੇ ਕਿਹਾ ਕਿ ਫੋਗਾਟ ਨਾਲ ਨਾਇਨਸਾਫ਼ੀ ਹੋਈ ਹੈ। ਮਹਿਲਾ ਭਲਵਾਨਾਂ ਨੇ ਪਹਿਲਾਂ ਜਿਨਸੀ ਸ਼ੋਸ਼ਣ ਨੂੰ ਲੈ ਕੇ ਖੇਡ ਅਧਿਕਾਰੀਆਂ ਵਿਰੁੱਧ ਸੰਘਰਸ਼ ਵਿੱਢਿਆ ਪਰ ਇਨਸਾਫ਼ ਨਹੀਂ ਮਿਲਿਆ। ਫਿਰ ਆਪਣੀ ਮਿਹਨਤ ਦੇ ਬਲਬੂਤੇ ਉਹ ਫਾਈਨਲ ਮੁਕਾਬਲੇ ’ਚ ਪਹੁੰਚੀ ਪਰ ਜਿਸ ਢੰਗ ਨਾਲ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ, ਉਸ ਨਾਲ ਕਈ ਸ਼ੰਕੇ ਖੜ੍ਹੇ ਹੋਏ ਹਨ।









