ਨਵੀਂ ਦਿੱਲੀ, 15 ਦਸੰਬਰ, ਦੀ ਪਰਚੀ ਦੇ ਬਿਨਾਂ ਮਿਲਣ ਵਾਲੀ ਪੈਰਾਸਿਟਾਮੋਲ ਟੈਬਲੇਟ रा ਇਸਤੇਮਾਲ ਖ਼ਤਰਨਾਕ ਹੋ ਸਕਦਾ ਹੈ। ਬ੍ਰਿਟੇਨ ਦੀ ਨਵੀਂ ਸਟੱਡੀ ਦੱਸਦੀ ਹੈ ਕਿ ਖ਼ਾਸ ਤੌਰ ਤੇ ਬਜੁਰਗਾਂ ਵਿੱਚ ਪੈਰਾਸਿਟਾਮੋਲ ਦਾ ਲਗਾਤਾਰ ਇਸਤੇਮਾਲ ਪਾਚਨ ਤੰਤਰ ਦੇ ਅਲਸਰ, ਹਾਰਟ ਫੇਲ ਅਤੇ ਕਿਡਨੀ ਨਾਲ ਜੁੜੀਆਂ ਸਮੱਸਿਆਂ ਨੂੰ ਵਧਾ ਸਕਦਾ ਹੈ। ਪੈਰਾਸਿਟਾਮੋਲ ਗਠੀਆ ਵਰਗੀ ਹੱਡੀ ਦੀ ਬਿਮਾਰੀ ਦੇ ਲਈ ਸਭ ਤੋਂ ਪਹਿਲਾ ਦਵਾਈ ਦੇ ਰੂਪ ਵਿੱਚ ਰਕਮੈਂਡ ਕੀਤੀ ਜਾਂਦੀ ਹੈ। ਇਸ ਨਾਲ ਜੋੜਾਂ ਵਿੱਚ ਦਰਦ, ਆਕੜ ਅਤੇ ਸੋਜ ਹੁੰਦੀ ਹੈ। ਪਰ ਹਾਲ ਹੀ ਵਿੱਚ ਪੈਰਾਸਿਟਾਮੋਲ ਦੇ ਪ੍ਰਭਾਵ ਤੇ ਸਵਾਲ ਉੱਠਣ ਲੱਗੇ ਹਨ। ਕੁਝ ਅਧਿਐਨ ਵਿੱਚ ਤਾਂ ਇਸਦੇ ਲੰਬੇ ਸਮੇਂ ਤੱਕ ਇਸਤੇਮਾਲ ਨਾਲ ਅਲਸਰ ਅਤੇ ਪਾਚਨ ਤੰਤਰ ਵਿੱਚ ਖ਼ੂਨ ਪੈਣ ਵਰਗੇ ਬੁਰੇ ਅਸਰ ਦੇ ਖ਼ਤਰੇ ਵਧਦੇ ਦਿਖਾਏ ਗਏ ਹਨ।
ਬ੍ਰਿਟੇਨ ਦੀ ਯੂਨੀਵਰਸਿਟੀ ਆੱਫ ਨਾਟਿੰਮਗ ਦੇ ਖੋਜਕਰਤਾ ਨੇ ਪਾਇਆ ਕਿ ਵਾਰ-ਵਾਰ ਪੈਰਾਸਿਟਾਮੋਲ ਲੈਣ ਨਾਲ ਅਲਸਰ (ਬਲੀਡਿੰਗ) ਦਾ ਖ਼ਤਰਾ 24 ਪ੍ਰਤੀਸ਼ਤ ਜਿਆਦਾ ਹੋ ਸਕਦਾ ਹੈ। ਕ੍ਰੇਨਿਕ ਕਿਡਨੀ ਡਿਜੀਜ (ਗੁਰਦੇ ਦੀ ਬਿਮਾਰੀ) ਦਾ ਖਤਰਾ 19 ਪ੍ਰਤੀਸ਼ਤ ਜਿਆਦਾ ਹੁੰਦਾ ਹੈ। ਇਹ ਸਟੱਡੀ 1998 ਤੋਂ 2018 ਦੇ ਵਿਚਕਾਰ ਕਿਲਨਿਕਲ ਪ੍ਰੈਕਿਟਸ ਖੋਜ ਡੇਟਾ ਤੇ ਆਧਾਰਿਤ ਹੈ। ਇਸ ਵਿੱਚ 1.80 ਲੱਖ ਤੋਂ ਜਿਆਦਾ ਅਜਿਹੇ ਲੋਕਾਂ ਦੇ ਹੈਲਥ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਹਨਾਂ ਛੇ ਮਹੀਨਿਆਂ ਦੇ ਅੰਦਰ ਦੋ ਜਾਂ ਜਿਆਦਾ ਵਾਰ ਪੈਰਾਸਿਟਾਮੋਲ ਖਾਣ ਦੀ ਸਲਾਹ ਦਿੱਤੀ ਗਈ ਸੀ, ਜਿਹਨਾਂ ਵਾਰ-ਵਾਰ ਪੈਰਾਸਿਟਾਮੋਲ ਨਹੀਂ ਲਈ ਸੀ। ਮਾਹਿਰਾਂ ਦੀ ਰਾਇ ਹੈ ਕਿ ਸਟੱਡੀ ਨੂੰ ਦੇਖਦੇ ਹੋਏ ਪੈਰਾਸਿਟਾਮੋਲ ਦੇ ਉਪਯੋਗ ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ।








