ਫ਼ਰਜੀਵਾੜੇ ਵਿੱਚ ਸ਼ਾਮਲ ਖਾਤਿਆਂ ਦੀ ਪਹਿਚਾਣ ਆਸਾਨ ਹੋਵੇਗੀ
ਨਵੀਂ ਦਿੱਲੀ, 10 ਦਸੰਬਰ (ਜਸਵਿੰਦਰ ਸਿੰਘ ਬਿੱਟਾ)-ਆੱਨਲਾਇਨ ਧੋਖਾਧੜੀ ਨੂੰ ਰੋਕਣ ਅਤੇ ਗ੍ਰਾਹਕਾਂ ਨੂੰ ਜ਼ਿਆਦਾ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਆਰੀ.ਬੀ.ਆਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਇਸਦੇ ਤਹਿਤ ਕੇਂਦਰੀ ਬੈਂਕ ਨੇ ਅਜਿਹਾ ਏ.ਆਈ ਟੂਲ ਵਿਕਸਿਤ ਕੀਤਾ ਹੈ, ਜੋ ਧੋਖਾਧੜੀ ਵਿੱਚ ਸ਼ਾਮਲ ਬੈਂਕ ਖਾਤੇਂ (ਮਿਊਲ ਮਨੀ ਅਕਾਊਟ) ਦੀ ਪਹਿਚਾਣ ਆਸਾਨੀ ਨਾਲ ਕਰ ਲੈਣਗੇ ਅਤੇ ਉਹਨਾਂ ਨੂੰ ਤੁਰੰਤ ਬੰਦ ਕਰ ਦੇਣਗੇ। ਇਸ ਟੂਲ ਨੂ ਮਿਊਲ ਹੰਟਰ ਨਾਮ ਿ
ਦਿੱਤਾ ਗਿਆ ਹੈ । ਜ਼ਲਦ ਹੀ ਇਸ ਨੂੰ ਸਾਰੇ ਬੈਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਦੇ ਨਾਲ ਜੋੜਿਆ ਜਾਵੇਗਾ। ਆਰ.ਬੀ.ਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਮੈਦ੍ਰਿਕ ਸਮੀਖਿਆ ਸੰਮਤੀ ਦੀ ਬੈਠਕ ਦੇ ਬਾਅਦ ਦੱਸਿਆ ਕਿ ਇਸ ਮਾਡਲ ਨੂੰ ਮਿਊਲ ਬੈਂਕ ਖਾਤੇਂ ਦੀ ਪਹਿਚਾਣ ਕਰਨ ਅਤੇ ਧੋਖਾਧੜੀ ਨੂੰ ਜ਼ਿਆਦਾ ਕੁਸ਼ਲ ਤਰੀਕੇ ਨਾਲ ਰੋਕਣ ਦੇ ਲ਼ਈ ਵਿਕਸਿਤ ਕੀਤਾ ਗਿਆ ਹੈ। ਦੋ ਵੱਡੇ ਸਰਵਜਨਿਕ ਖੇਤਰਾਂ ਦੇ ਬੈਕਾਂ ਦੇ ਨਾਲ ਇਸਦਾ ਪਾਯਲਟ ਪਰੀਖਣ ਕੀਤਾ ਗਿਆ ਹੈ, ਜਿਸ ਵਿੱਚ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।
ਕੀ ਹੁੰਦੇ ਹਨ ਮਿਊਲ ਖਾਤੇ
ਇਹ ਖਾਤੇ ਬੈਂਕ ਖਾਤੇ ਹੁੰਦੇ ਹਨ, ਜੋ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਸਾ ਹਾਸਲ ਕਰਨ ਅਤੇ ਉਸ ਨੂੰ ਅੱਗੇ ਭੇਜਣ ਦਾ ਰਾਹ ਬਣਦੇ ਹਨ। ਭਾਰਤ ਵਿੱਚ ਇਹ ਖਾਤੇ ਅਕਸਰ ਅਜਿਹੇ ਲੋਕ ਖੋਲਦੇ ਹਨ, ਜੋ ਕੁਝ ਪੈਸੇ ਕਮਿਸ਼ਨ ਜਾਂ ਫੀਸ ਲੈ ਕੇ ਦੂਸਰੇ ਵਿਅਕਤੀ ਨੂੰ ਆਪਣਾ ਬੈਂਕ ਖਾਤਾ ਇਸਤੇਮਾਲ ਕਰਨ ਦਿੰਦੇ ਹਨ।
ਸਾਰੇ ਬੈਂਕ ਕਰ ਸਕਦੇ ਹਨ ਏ.ਆਈ ਟੂਲ ਦਾ ਇਸਤੇਮਾਲ
ਆਰ.ਬੀ.ਆਈ.ਦਾ ਕਹਿਣਾ ਹੈ ਕਿ ਹੁਣ ਸਰਵਜਨਿਕ ਅਤੇ ਨਿੱਜੀ ਖੇਤਰ ਦੇ ਸਾਰੇ ਬੈਂਕ ਵਿੱਤੀ ਸੰਸਥਾਵਾਂ ਫ਼ਰਜੀ ਖਾਤਿਆਂ ਦੀ ਪਹਿਚਾਣ ਦੇ ਲਈ ਆਪਣਾ ਖ਼ੁਦ ਦਾ ਸਿਸਟਮ ਇਸਤੇਮਾਲ ਕਰ ਰਹੇ ਹਨ । ਮਯੂਲ ਹੰਟਰ ਦੀ ਮਦਦ ਨਾਲ ਵਿੱਤੀ ਸੰਸਥਾਨ ਧੋਖਾਧੜੀ ਦੀ ਸਟੀਕ ਪਹਿਚਾਣ ਕਰਨ ਅਤੇ ਉਸ ਨੂੰ ਰੋਕਣ ਵਿੱਚ ਸਫਲ ਹੋਣਗੇ।
ਅਜੇ ਆਸਾਨ ਨਹੀਂ
ਹਾਲ ਹੀ ਵਿੱਚ ਇਕ ਅਧਿਐਨ ਵਿੱਚ ਪਾਇਆ ਗਿਆ ਕਿ ਇਕ ਭਾਰਤੀ ਬੈਂਕ ਵਿੱਚ 10 ਵਿੱਚੋਂ 9 ਮਯੂਲ ਖਾਤੇ ਕਾਬੂ ਨਹੀਂ ਕੀਤੇ ਗਏ। ਇਹਨਾਂ ਮਯੂਲ ਖਾਤਿਆਂ ਵਿੱਚ ਸ਼ੁਰੂਆਤੀ ਗਤੀਵਿਧੀਆਂ ਭਾਰਤ ਦੇ ਅੰਦਰ ਹੀ ਸ਼ੁਰੂ ਹੋਣ ਦੇ ਬਾਵਜੂਦ ਬੈਂਕ ਇਸ ਨੂੰ ਕਾਬੂ ਨਹੀਂ ਕਰ ਸਕਿਆ। ਬਾਅਦ ਦੇ ਪੜਾਅ ਵਿੱਚ ਲੈਣ-ਦੇਣ ਦੇ ਲਈ ਇੰਟਰਨੈਸ਼ਨਲ ਬੀਪੀਐਨ ਦਾ ਇਸਤੇਮਾਲ ਕੀਤਾ ਗਿਆ। ਇਸ ਸਾਲ ਹੁਣ ਤੱਕ 4.5 ਲੱਖ ਖਾਤੇ ਬੰਦ ਹੋ ਚੁੱਕੇ ਹਨ।









