ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2024 ਲਈ ਨਾਵਾਂ ਦਾ ਐਲਾਨ, 14 ਨਵੰਬਰ ਨੂੰ ਸਰੀ ‘ਚ ਕਰਵਾਇਆ ਜਾਵੇਗਾ ਸਮਾਗਮ

ਐਡਮਿੰਟਨ : ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2024 ਲਈ ਸ਼ੁੱਕਰਵਾਰ ਨੂੰ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਤੇ 10-10 ਹਜ਼ਾਰ ਡਾਲਰ ਦੇ ਦੂਜੇ ਤੇ ਤੀਜੇ ਇਨਾਮਾਂ ਲਈ ਨਾਵਾਂ ਦਾ ਐਲਾਨ 14 ਨਵੰਬਰ ਨੂੰ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਕਰਵਾਏ ਗਏ ਸਮਾਗਮ ’ਚ ਕੀਤਾ ਜਾਵੇਗਾ। ਉਸੇ ਦੌਰਾਨ ਇਨਾਮ ਵੀ ਤਕਸੀਮ ਕੀਤੇ ਜਾਣਗੇ। ਜਿਨ੍ਹਾਂ ਤਿੰਨ ਲੇਖਕਾਂ ਦੇ ਨਾਂ ਫਾਈਨਲ ਕੀਤੇ ਗਏ ਹਨ ਉਨ੍ਹਾਂ ’ਚ ਕਹਾਣੀ ਸੰਗ੍ਰਹਿ ‘ਜੰਗਲ ਰਾਖੇ ਜਗ ਦੇ’ ਲਈ ਲੇਖਕ ਸ਼ਹਿਜ਼ਾਦ ਅਸਲਮ (ਪਾਕਿਸਤਾਨ), ਕਹਾਣੀ ਸੰਗ੍ਰਿਹ ‘ਸੇਫਟੀ ਕਿੱਟ’ ਲਈ ਲੇਖਕ ਜਿੰਦਰ (ਜਲੰਧਰ) ਤੇ ਕਹਾਣੀ ਸੰਗ੍ਰਿਹ ‘ਵਰਜਿਤ’ ਲਈ ਲੇਖਿਕਾ ਸੁਰਿੰਦਰ ਨੀਰ (ਕਸ਼ਮੀਰ) ਸ਼ਾਮਿਲ ਹਨ।

Facebook
Twitter
Email
Print

ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2024 ਲਈ ਨਾਵਾਂ ਦਾ ਐਲਾਨ, 14 ਨਵੰਬਰ ਨੂੰ ਸਰੀ ‘ਚ ਕਰਵਾਇਆ ਜਾਵੇਗਾ ਸਮਾਗਮ