ਵਾਸ਼ਿੰਗਟਨ, 15 ਦਸੰਬਰ (ਵਿਸ਼ਵ ਪੰਜਾਬੀ ਸਾਂਝ ਕੈਨੇਡਾ)- ਅਮਰੀਕਾ ਦੇ ਨਵੇਂ ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਘੜੀਆਂ ਦੇ ਸਮੇਂ ਨੂੰ ਪਿੱਛੇ ਕਰਨ ਦਾ ਸਿਸਟਮ ਖਤਮ ਕਰਨਗੇ, ਕਿਉਂਕਿ ਇਹ ਲੋਕਾਂ ਦੇ ਲਈ ਅਸੁਵਿਧਾਜਨਕ ਹੈ ਜੋਕਿ ਬਹੁਤ ਮਹਿੰਗਾ ਪੈਦਾ ਹੈ। ਡੇ ਲਾਇਟ ਸੇਵਿੰਗ ਸਿਸਟਮ (ਡੀ.ਐਸ.ਟੀ) ਕਿਉਂ ? ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਸਰਦੀਆਂ ਵਿੱਚ ਦਿਨ ਛੋਟੇ ਹੁੰਦੇ ਜਾਂਦੇ ਹਨ ਅਤੇ ਰਾਤਾਂ ਲੰਬੀਆਂ। ਅਜਿਹੇ ਵਿੱਚ ਦਫਤਰਾਂ ਵਿੱਚ ਜ਼ਿਆਦਾ ਬਿਜਲੀ ਨਾ ਖ਼ਰਚ ਹੋਵੇ, ਸਰਦੀ ਆਉਂਦੇ ਹੀ ਦੇਸ਼ ਦੀਆਂ ਘੜੀਆਂ ਦਾ ਸਮਾਂ ਪਿੱਛੇ ਕਰ ਲਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਤਾਕਿ ਲੋਕਾਂ ਦਾ ਦਿਨ ਰੋਸ਼ਨੀ ਵਿੱਚ ਸ਼ੁਰੂ ਹੋਵੇ ਅਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾ ਦਫ਼ਤਰ ਜਲਦੀ ਬੰਦ ਹੋ ਜਾਣ। ਇਸ ਨਾਲ ਦਿਨ ਦੀ ਰੋਸ਼ਨੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਹੋ ਸਕੇ।
ਸਮਾਂ ਬਦਲਣ ਦਾ ਕੀ ਹੈ ਨਿਯਮ
- ਅਮਰੀਕਾ ਵਿੱਚ ਸਰਦੀਆਂ ਵਿੱਚ ਨਵੰਬਰ ਦੇ ਪਹਿਲੇ ਐਤਵਾਰ ਨੂੰ ਘੜੀਆਂ ਨੂੰ 1 ਘੰਟਾ ਪਿੱਛੇ ਕੀਤਾ ਜਾਂਦਾ ਹੈ ਅਤੇ ਬਸੰਤ ਆਉਂਣ ਤੇ ਮਾਰਚ ਦੇ ਦੂਸਰੇ ਐਤਵਾਰ ਨੂੰ ਫਿਰ 1 ਘੰਟਾ ਅੱਗੇ ਕਰ ਦਿੱਤਾ ਜਾਂਦਾ ਹੈ।
- ਸਮੇਂ ਵਿੱਚ ਬਦਲਾਅ ਸਥਾਨਕ ਸਮੇਂ ਅਨੁਸਾਰ ਸਵੇਰੇ 2.00 ਵਜੇ ਹੁੰਦਾ ਹੈ।
ਸਮਰਥਨ ਅਤੇ ਵਿਰੋਧ ਕਿਉਂ ?
- ਇਸ ਪ੍ਰਥਾ ਦੇ ਸਮਰਥਕਾ ਦਾ ਤਰਕ ਹੈ ਇਸ ਨਾਲ ਐਨਰਜੀ ਬਚੇਗੀ। ਲੋਕ ਸਧਾਰਨ ਸਮੇਂ ਤੋਂ ਪਹਿਲਾ ਇਕ ਘੰਟਾ ਜਾਗਣਗੇ ਤੇ ਆਪਣੇ ਰੋਜ਼ਾਨਾ ਦੇ ਕੰਮ ਇਕ ਘੰਟੇ ਪਹਿਲਾ ਪੂਰਾ ਕਰਨਗੇ।
- ਆਲੋਚਕਾ ਦਾ ਮੰਨਣਾ ਹੈ ਕਿ ਇਸ ਨਾਲ ਬੱਚਿਆ ਨੂੰ ਹਨੇਰੇ ਵਿੱਚ ਸਕੂਲ ਜਾਣ ਦੇ ਲਈ ਮਜ਼ਬੂਰ ਹੋਣਾ ਪੈਂਦਾ ਹੈ।









