ਅੱਜ ਦੀਆਂ ਚੋਣਾਂ ਵਿੱਚ ਕਸ਼ਮੀਰ ਅਤੇ ਜੰਮੂ ਦੋਵਾਂ ਡਿਵੀਜ਼ਨਾਂ ਦੀਆਂ ਸੀਟਾਂ ਸ਼ਾਮਲ ਹਨ। ਅੱਜ ਦੀ ਵੋਟਿੰਗ ਉਮਰ ਅਬਦੁੱਲਾ, ਰਵਿੰਦਰ ਰੈਨਾ, ਅਲਤਾਫ ਬੁਖਾਰੀ ਅਤੇ ਖੁਰਸ਼ੀਦ ਆਲਮ ਵਰਗੇ ਕਈ ਵੱਡੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਬੁੱਧਵਾਰ ਨੂੰ ਕਸ਼ਮੀਰ ਡਿਵੀਜ਼ਨ ਦੇ ਗੰਦਰਬਲ, ਸ਼੍ਰੀਨਗਰ ਅਤੇ ਬਡਗਾਮ ਜ਼ਿਲ੍ਹਿਆਂ ਦੀਆਂ 15 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਵਿੱਚ ਹਜ਼ਰਤਬਲ, ਗੰਦਰਬਲ, ਖਾਨਯਾਰ, ਈਦਗਾਹ ਅਤੇ ਬਡਗਾਮ ਪ੍ਰਮੁੱਖ ਸੀਟਾਂ ਹਨ। ਜਦਕਿ ਜੰਮੂ ਡਿਵੀਜ਼ਨ ਵਿੱਚ ਗੁਲਾਬਗੜ੍ਹ (ਐਸਟੀ), ਰਾਜੌਰੀ (ਐਸਟੀ) ਅਤੇ ਮੇਂਧਰ (ਐਸਟੀ) ਸਣੇ 11 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਹ ਰਿਆਸੀ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ।









