‘ਆਤਮਾਵਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਹਨ, ਮੈਂ ਆਪਣਾ ਸਰੀਰ ਛੱਡ ਰਿਹਾ ਹਾਂ..’ ਲਿਖ ਕੇ ਆਦਮੀ ਨੇ ਚੁੱਕਿਆ ਅਜਿਹਾ ਡਰਾਉਣਾ ਕਦਮ

ਭੋਪਾਲ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਹੈਰਾਨ ਕਰਨ ਵਾਲੀ ਖਬਰ ਹੈ। ਇੱਥੇ ਇੱਕ 28 ਸਾਲਾ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਨੇੜੇ ਮਿਲੇ ਸੁਸਾਈਡ ਨੋਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵਿਅਕਤੀ ਨੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ 7 ਆਤਮਾਵਾਂ ਉਸ ਨੂੰ ਪਰੇਸ਼ਾਨ ਕਰ ਰਹੀਆਂ ਸਨ। ਇਸ ਲਈ ਉਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਹ ਇਹ ਕਦਮ ਚੁੱਕ ਰਿਹਾ ਹੈ। ਪੁਲਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਇਕ ਪਾਸੇ ਇਲਾਕੇ ‘ਚ ਸਨਸਨੀ ਹੈ, ਉਥੇ ਹੀ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਮੂਲ ਰੂਪ ਵਿੱਚ ਪਿੰਡ ਬੈਤੂਲ ਦਾ ਰਹਿਣ ਵਾਲਾ ਸੀ।

Facebook
Twitter
Email
Print

‘ਆਤਮਾਵਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਹਨ, ਮੈਂ ਆਪਣਾ ਸਰੀਰ ਛੱਡ ਰਿਹਾ ਹਾਂ..’ ਲਿਖ ਕੇ ਆਦਮੀ ਨੇ ਚੁੱਕਿਆ ਅਜਿਹਾ ਡਰਾਉਣਾ ਕਦਮ