“ਅਮਰੀਕਾ ਵਿੱਚ ਮਿਲ ਜਾਣ ਕੈਨੇਡਾ-ਮੈਕਸੀਕੋ”!
ਵਾਸ਼ਿੰਗਟਨ, 10 ਦਸੰਬਰ, (ਵਿਸ਼ਵ ਪੰਜਾਬੀ ਸਾਂਝ, ਕੈਨੇਡਾ)-ਅਮਰੀਕਾ ਦੇ ਨਵੇਂ ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਅਸੀਂ ਕੈਨੇਡਾ ਅਤੇ ਮੈਕਸੀਕੋ ਨੂੰ ਸਬਸਿਡੀ ਦੇ ਰਹੇ ਹਾਂ ਤਾਂ ਦੋਨਾਂ ਦੇਸ਼ਾਂ ਨੂੰ ਅਮਰੀਕਾ ਦਾ ਹਿੱਸਾ ਬਣ ਜਾਣਾ ਚਾਹੀਦਾ। ਅਮਰੀਕਾ ਆਪਣੇ ਦੋਵੇਂ ਗੁਆਢੀ ਦੇਸ਼ ਕੈਨੇਡਾ ਅਤੇ ਮੈਕਸੀਕੋ ਨੂੰ 100 ਅਰਬ ਡਾਲਰ ਅਤੇ 300 ਅਰਬ ਡਾਲਰ ਦੀ ਸਬਸਿਡੀ ਦੇ ਰਿਹਾ।
ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਕੈਨੇਡਾ ਅਤੇ ਮੈਕਸੀਕੋ ਨੇ ਆਪਣੇ-ਆਪਣੇ ਖੇਤਰਾਂ ਤੋਂ ਅਮਰੀਕਾਂ ਵਿੱਚ ਗੈਰ ਕਾਨੂੰਨੀ ਅਪ੍ਰਵਾਸੀਆਂ ਦੇ ਦਾਖਲੇ ਨੂੰ ਨਹੀਂ ਰੋਕਿਆ ਤਾਂ ਇਹਨਾਂ ਦੋਨਾਂ ਦੇਸ਼ਾਂ ਤੇ ਭਾਰੀ ਜ਼ੁਰਮਾਨਾ ਲਗਾ ਦਿੱਤਾ ਜਵੇਗਾ।
ਟਰੰਪ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਦੋਨਾਂ ਦੇਸ਼ਾਂ ਨੂੰ ਭਾਰੀ ਸਬਸਿਡੀ ਦੇ ਰਹੇ ਹਾ। ਸਾਨੂੰ ਸਬਸਿਡੀ ਨਹੀਂ ਦੇਣੀ ਚਾਹੀਦੀ। ਅਸੀਂ ਇਹਨਾਂ ਦੋਨਾਂ ਦੇਸ਼ਾਂ ਨੂੰ ਸਬਸਿਡੀ ਕਿਉਂ ਦੇ ਰਹੇ ਹਾ ?ਟਰੰਪ ਨੇ ਕੁਝ ਅਮਰੀਕੀ ਸੀ.ਈ.ਓ ਦੀ ਇਸ ਟਿੱਪਣੀ ਦਾ ਖੰਡਨ ਕੀਤਾ ਕਿ ਜ਼ੁਰਮਾਨੇ ਨਾਲ ਅਮਰੀਕਾ ਨੂੰ ਨੁਕਸਾਨ ਹੋਵੇਗਾ ਅਤੇ ਆਮ ਵਸਤੂਆਂ ਦੀ ਕੀਮਤੀ ਵਧੇਗੀ। ਉਹਨਾਂ ਕਿਹਾ ਕਿ, ਇਸਦਾ ਅਮਰੀਕੀਆਂ ਤੇ ਕੋਈ ਅਸਰ ਨਹੀਂ ਪਵੇਗਾ। ਜੇਕਰ ਸਾਨੂੰ ਯੁੱਧ ਨਾਲ ਹੋਰ ਚੀਜ਼ਾਂ ਦੇ ਨਾਲ ਜੁਰਮਾਨੇ ਨਾਲ ਜੁੜੀਆਂ ਸਮੱਸਿਆਂ ਦਾ ਸਾਹਮਣਾ ਕਰਨਾ ਪੈਦਾ ਹੈ ਤਾਂ ਮੈਂ ਯੁੱਧ ਦਾ ਜਵਾਬ ਜ਼ੁਰਮਾਨੇ ਨਾਲ ਦੇਣਾ ਚਾਹਾਂਗਾ। ਇਸਦੇ ਇਲਾਵਾ ਟਰੰਪ ਨੇ ਕਿਹਾ ਕਿ ਅਸੀਂ ਲੋਕ ਅਮਰੀਕਾ ਆਉਣਾ ਆਸਾਨ ਬਣਾਉਣ ਜਾ ਰਹੇ ਹਾਂ, ਪਰ ਇਸਦੇ ਲਈ ਉਨ੍ਹਾਂ ਨੂੰ ਪ੍ਰੀਖਿਆ ਵਿੱਚੋਂ ਲੰਘਣਾ ਹੋਵੇਗਾ।
ਗੈਰ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਣ ਤੇ ਜ਼ੋਰ : ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਗੈਰ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜੇ ਜਾਣ ਤੇ ਜ਼ੋਰ ਦਿੱਤਾ। ਟਰੰਪ ਨੇ ਕਿਹਾ ਕਿ ਉਹ ਓਵਲ ਆਫਿਸ (ਰਾਸ਼ਟਪਤੀ ਦਾ ਕਾਰਜ਼ਕਾਰੀ ਦਫ਼ਤਰ) ਵਿੱਚ ਦਾਖ਼ਲ ਹੋਣ ਦੇ ਬਾਅਦ ਗੈਰ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜੇ ਜਾਣ ਦੀ ਯੋਜਨਾ ਨੂੰ ਅੱਗੇ ਵਧਾਉਣਗੇ।
ਜਨਮ ਸਿੱਧ ਨਾਗਰਿਕਤਾ ਖ਼ਤਮ ਕਰਨ ਦੀ ਯੋਜਨਾ
ਟਰੰਪ ਨੇ ਕਿਹਾ ਕਿ ਉਹ ਦੇਸ਼ ਦੀ ਜਨਮ ਸਿੱਧ ਨਾਗਰਿਕਤਾ ਨੂੰ ਸਮਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ । ਇਹ ਅਮਰੀਕੀ ਸੰਵਿਧਾਨ ਦੇ 14 ਵੇਂ ਸੰਸ਼ੋਧਨ ਵਿੱਚ ਸ਼ਾਮਲ ਹੈ । ਇਸ ਫ਼ੈਸਲੇ ਨਾਲ ਉਹਨਾਂ ਦੇ ਅਧਿਕਾਰ ਖੋਹੇ ਜਾਣਗੇ, ਜੋ ਸਹੀ ਦਸਤਾਵੇਜ਼ ਦੇ ਬਿਨਾਂ ਅਮਰੀਕਾ ਵਿੱਚ ਮਾਤਾ-ਪਿਤਾ ਤੋਂ ਪੈਦਾ ਹੋਏ ਹਨ। ਟਰੰਪ ਨੇ ਕਿਹਾ ਕਿ ਇਹ ਮੁਸ਼ਕਲ ਤਾਂ ਹੈ, ਪਰ ਉਹ ਇਸ ਨੂੰ ਖ਼ਤਮ ਕਰ ਦੇਣਗੇ। ਉਨਾਂ ਸੰਕੇਤ ਦਿੱਤਾ ਕਿ ਉਹ ਆਪਣੇ ਪਹਿਲੇ ਦਿਨ ਹੀ ਕੰਮਕਾਜੀ ਹੁਕਮ ਦਾ ਇਸਤੇਮਾਲ ਕਰ ਸਕਦੇ ਹਨ, ਤੇ ਉਹਨਾਂ ਸੰਵੈਧਾਨਿਕ ਸੰਸ਼ੋਧਨ ਦੀ ਸੰਭਾਵਨਾ ਦਾ ਵੀ ਉਲੇਖ ਕੀਤਾ।
——-









